ਲੇਵਿਆਂ 7

ਹਰ ਅਨਾਜ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਂਦੀ ਹੈ ਜਾਂ ਕੜਾਹੀ ਵਿੱਚ ਪਕਾਈ ਜਾਂਦੀ ਹੈ ਜਾਂ ਤਵੇ ਉੱਤੇ ਪਕਾਈ ਜਾਂਦੀ ਹੈ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।

Leviticus 7:9 (UKJV) And all the food offering that is baked in the oven, and all that is dressed in the frying pan, and in the pan, shall be the priest's that offers it.

7“ ‘ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਜਿਨ੍ਹਾ ਦੋਹਾਂ ਦੀ ਇੱਕ ਹੀ ਬਿਧੀ ਹੈ, ਉਹ ਜਾਜਕ ਦੇ ਹਨ ਜੋ ਉਹਨਾਂ ਨਾਲ ਪ੍ਰਾਸਚਿਤ ਕਰਦਾ ਹੈ।

8ਜਿਹੜਾ ਜਾਜਕ ਕਿਸੇ ਵੀ ਵਿਅਕਤੀ ਲਈ ਹੋਮ ਦੀ ਭੇਟ ਚੜ੍ਹਾਉਂਦਾ ਹੈ, ਉਹ ਉਸਦੀ ਖੱਲ ਆਪਣੇ ਲਈ ਰੱਖ ਸਕਦਾ ਹੈ।

9ਹਰ ਅਨਾਜ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਂਦੀ ਹੈ ਜਾਂ ਕੜਾਹੀ ਵਿੱਚ ਪਕਾਈ ਜਾਂਦੀ ਹੈ ਜਾਂ ਤਵੇ ਉੱਤੇ ਪਕਾਈ ਜਾਂਦੀ ਹੈ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।

10ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।

11“ ‘ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਾਹਵੇਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.