6ਜਾਜਕ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਾਧਾ ਜਾ ਸਕਦਾ ਹੈ ਕਿਉਂ ਜੋ ਇਹ ਅੱਤ ਪਵਿੱਤਰ ਹੈ।
7“ ‘ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਜਿਨ੍ਹਾ ਦੋਹਾਂ ਦੀ ਇੱਕ ਹੀ ਬਿਧੀ ਹੈ, ਉਹ ਜਾਜਕ ਦੇ ਹਨ ਜੋ ਉਹਨਾਂ ਨਾਲ ਪ੍ਰਾਸਚਿਤ ਕਰਦਾ ਹੈ।
8ਜਿਹੜਾ ਜਾਜਕ ਕਿਸੇ ਵੀ ਵਿਅਕਤੀ ਲਈ ਹੋਮ ਦੀ ਭੇਟ ਚੜ੍ਹਾਉਂਦਾ ਹੈ, ਉਹ ਉਸਦੀ ਖੱਲ ਆਪਣੇ ਲਈ ਰੱਖ ਸਕਦਾ ਹੈ।
9ਹਰ ਅਨਾਜ ਦੀ ਭੇਟ ਜੋ ਤੰਦੂਰ ਵਿੱਚ ਪਕਾਈ ਜਾਂਦੀ ਹੈ ਜਾਂ ਕੜਾਹੀ ਵਿੱਚ ਪਕਾਈ ਜਾਂਦੀ ਹੈ ਜਾਂ ਤਵੇ ਉੱਤੇ ਪਕਾਈ ਜਾਂਦੀ ਹੈ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।
10ਅਤੇ ਹਰ ਅਨਾਜ ਦੀ ਭੇਟ, ਭਾਵੇਂ ਜ਼ੈਤੂਨ ਦੇ ਤੇਲ ਵਿੱਚ ਮਿਲਾਈ ਹੋਈ ਹੋਵੇ ਜਾਂ ਸੁੱਕੀ, ਹਾਰੋਨ ਦੇ ਸਾਰੇ ਪੁੱਤਰਾਂ ਲਈ ਬਰਾਬਰ ਦੀ ਹੈ।