ਲੇਵਿਆਂ 7

ਜਾਜਕ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਾਧਾ ਜਾ ਸਕਦਾ ਹੈ ਕਿਉਂ ਜੋ ਇਹ ਅੱਤ ਪਵਿੱਤਰ ਹੈ।

Leviticus 7:6 (UKJV) Every male among the priests shall eat thereof: it shall be eaten in the holy place: it is most holy.

4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।

5ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਇੱਕ ਭੋਜਨ ਦੀ ਭੇਟ ਵਜੋਂ ਸਾੜੇ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ। ਇਹ ਦੋਸ਼ ਦੀ ਭੇਟ ਹੈ।

6ਜਾਜਕ ਦੇ ਪਰਿਵਾਰ ਦਾ ਕੋਈ ਵੀ ਮਰਦ ਇਸਨੂੰ ਖਾ ਸਕਦਾ ਹੈ, ਪਰ ਇਸਨੂੰ ਪਵਿੱਤਰ ਸਥਾਨ ਵਿੱਚ ਖਾਧਾ ਜਾ ਸਕਦਾ ਹੈ ਕਿਉਂ ਜੋ ਇਹ ਅੱਤ ਪਵਿੱਤਰ ਹੈ।

7“ ‘ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਜਿਨ੍ਹਾ ਦੋਹਾਂ ਦੀ ਇੱਕ ਹੀ ਬਿਧੀ ਹੈ, ਉਹ ਜਾਜਕ ਦੇ ਹਨ ਜੋ ਉਹਨਾਂ ਨਾਲ ਪ੍ਰਾਸਚਿਤ ਕਰਦਾ ਹੈ।

8ਜਿਹੜਾ ਜਾਜਕ ਕਿਸੇ ਵੀ ਵਿਅਕਤੀ ਲਈ ਹੋਮ ਦੀ ਭੇਟ ਚੜ੍ਹਾਉਂਦਾ ਹੈ, ਉਹ ਉਸਦੀ ਖੱਲ ਆਪਣੇ ਲਈ ਰੱਖ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.