ਲੇਵਿਆਂ 7

ਪਰ ਜੇਕਰ ਕੋਈ ਅਸ਼ੁੱਧ ਹੈ, ਤਾਂ ਉਹ ਯਾਹਵੇਹ ਦੀ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾਵੇ, ਤਾਂ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

Leviticus 7:20 (UKJV) But the soul that eats of the flesh of the sacrifice of peace offerings, that pertain unto the LORD, having his uncleanness upon him, even that soul shall be cut off from his people.

18ਜੇਕਰ ਸੁੱਖ-ਸਾਂਦ ਦੀ ਭੇਟ ਦਾ ਕੋਈ ਮਾਸ ਤੀਜੇ ਦਿਨ ਖਾਧਾ ਜਾਂਦਾ ਹੈ, ਤਾਂ ਉਸ ਨੂੰ ਭੇਟ ਕਰਨ ਵਾਲਾ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਵੇਗਾ। ਉਹ ਘਿਣਾਉਣਾ ਮੰਨਿਆ ਜਾਵੇਗਾ ਅਤੇ ਜਿਹੜਾ ਮਨੁੱਖ ਉਸਨੂੰ ਖਾਵੇਗਾ, ਉਹ ਆਪਣਾ ਦੋਸ਼ ਆਪ ਚੁੱਕੇਗਾ।

19“ ‘ਉਹ ਮਾਸ ਜੋ ਰਸਮੀ ਤੌਰ ਤੇ ਕਿਸੇ ਵੀ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਨਹੀਂ ਖਾਣਾ ਚਾਹੀਦਾ। ਇਸ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ।

20ਪਰ ਜੇਕਰ ਕੋਈ ਅਸ਼ੁੱਧ ਹੈ, ਤਾਂ ਉਹ ਯਾਹਵੇਹ ਦੀ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾਵੇ, ਤਾਂ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

21ਜੋ ਕੋਈ ਵੀ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ ਭਾਵੇਂ ਮਨੁੱਖੀ ਅਸ਼ੁੱਧਤਾ ਹੋਵੇ ਜਾਂ ਕੋਈ ਅਸ਼ੁੱਧ ਜਾਨਵਰ ਜਾਂ ਕੋਈ ਵੀ ਅਸ਼ੁੱਧ ਪ੍ਰਾਣੀ ਜੋ ਜ਼ਮੀਨ ਤੇ ਚੱਲਦੀ ਹੈ, ਅਤੇ ਫਿਰ ਯਾਹਵੇਹ ਨਾਲ ਸੰਬੰਧਿਤ ਸੁੱਖ-ਸਾਂਦ ਦੀ ਭੇਟ ਦੇ ਮਾਸ ਵਿੱਚੋਂ ਕੋਈ ਵੀ ਖਾਂਦਾ ਹੈ, ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

22ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.