1“ ‘ਦੋਸ਼ ਦੀ ਭੇਟ ਲਈ ਜੋ ਅੱਤ ਪਵਿੱਤਰ ਹੈ, ਉਹ ਇਹ ਬਿਧੀਆਂ ਹਨ।
2ਦੋਸ਼ ਦੀ ਭੇਟ ਨੂੰ ਉਸੇ ਥਾਂ ਤੇ ਵੱਢਿਆ ਜਾਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਨੂੰ ਵੱਢਿਆ ਜਾਂਦਾ ਹੈ ਅਤੇ ਜਾਜਕ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ।
3ਇਸ ਦੀ ਸਾਰੀ ਚਰਬੀ ਚੜ੍ਹਾਈ ਜਾਵੇ, ਚਰਬੀ ਅਤੇ ਪੂਛ ਜਿਹੜੀ ਆਂਦਰਾਂ ਨੂੰ ਢੱਕਦੀ ਹੈ।
4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।
5ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਇੱਕ ਭੋਜਨ ਦੀ ਭੇਟ ਵਜੋਂ ਸਾੜੇ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ। ਇਹ ਦੋਸ਼ ਦੀ ਭੇਟ ਹੈ।