ਲੇਵਿਆਂ 7

ਦੋਸ਼ ਦੀ ਭੇਟ ਨੂੰ ਉਸੇ ਥਾਂ ਤੇ ਵੱਢਿਆ ਜਾਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਨੂੰ ਵੱਢਿਆ ਜਾਂਦਾ ਹੈ ਅਤੇ ਜਾਜਕ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ।

Leviticus 7:2 (UKJV) In the place where they kill the burnt offering shall they kill the trespass offering: and the blood thereof shall he sprinkle round about upon the altar.

1“ ‘ਦੋਸ਼ ਦੀ ਭੇਟ ਲਈ ਜੋ ਅੱਤ ਪਵਿੱਤਰ ਹੈ, ਉਹ ਇਹ ਬਿਧੀਆਂ ਹਨ।

2ਦੋਸ਼ ਦੀ ਭੇਟ ਨੂੰ ਉਸੇ ਥਾਂ ਤੇ ਵੱਢਿਆ ਜਾਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਨੂੰ ਵੱਢਿਆ ਜਾਂਦਾ ਹੈ ਅਤੇ ਜਾਜਕ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ।

3ਇਸ ਦੀ ਸਾਰੀ ਚਰਬੀ ਚੜ੍ਹਾਈ ਜਾਵੇ, ਚਰਬੀ ਅਤੇ ਪੂਛ ਜਿਹੜੀ ਆਂਦਰਾਂ ਨੂੰ ਢੱਕਦੀ ਹੈ।

4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.