31ਜਾਜਕ ਚਰਬੀ ਨੂੰ ਜਗਵੇਦੀ ਤੇ ਸਾੜੇਗਾ, ਪਰ ਛਾਤੀ ਹਾਰੋਨ ਅਤੇ ਉਸ ਦੇ ਪੁੱਤਰਾਂ ਦੀ ਹੈ।
32ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ।
33ਹਾਰੋਨ ਪੁੱਤਰ ਜੋ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ।
34ਇਸਰਾਏਲੀਆਂ ਦੀ ਸੰਗਤੀ ਭੇਟਾਂ ਤੋਂ, ਮੈਂ ਉਹ ਛਾਤੀ ਜਿਹੜੀ ਲਹਿਰਾਈ ਜਾਂਦੀ ਹੈ ਅਤੇ ਉਹ ਪੱਟ ਜੋ ਪੇਸ਼ ਕੀਤਾ ਗਿਆ ਹੈ, ਲੈ ਲਿਆ ਹੈ ਅਤੇ ਉਹਨਾਂ ਨੂੰ ਹਾਰੋਨ ਜਾਜਕ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਤੋਂ ਸਦਾ ਲਈ ਹਿੱਸਾ ਲੈਣ ਲਈ ਦਿੱਤਾ ਹੈ।’ ”
35ਇਹ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਯਾਹਵੇਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਭੇਟਾਂ ਦਾ ਹਿੱਸਾ ਹੈ। ਜਿਸ ਦਿਨ ਤੋਂ ਉਸਨੇ ਉਨ੍ਹਾਂ ਨੂੰ ਜਾਜਕ ਦੀ ਸੇਵਾ ਲਈ ਯਾਹਵੇਹ ਦੇ ਅੱਗੇ ਪੇਸ਼ ਕੀਤਾ।