ਲੇਵਿਆਂ 7

ਇਸਰਾਏਲੀਆਂ ਦੀ ਸੰਗਤੀ ਭੇਟਾਂ ਤੋਂ, ਮੈਂ ਉਹ ਛਾਤੀ ਜਿਹੜੀ ਲਹਿਰਾਈ ਜਾਂਦੀ ਹੈ ਅਤੇ ਉਹ ਪੱਟ ਜੋ ਪੇਸ਼ ਕੀਤਾ ਗਿਆ ਹੈ, ਲੈ ਲਿਆ ਹੈ ਅਤੇ ਉਹਨਾਂ ਨੂੰ ਹਾਰੋਨ ਜਾਜਕ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਤੋਂ ਸਦਾ ਲਈ ਹਿੱਸਾ ਲੈਣ ਲਈ ਦਿੱਤਾ ਹੈ।’ ”

Leviticus 7:34 (UKJV) For the wave breast and the heave shoulder have I taken of the children of Israel from off the sacrifices of their peace offerings, and have given them unto Aaron the priest and unto his sons by a statute for ever from among the children of Israel.

32ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ।

33ਹਾਰੋਨ ਪੁੱਤਰ ਜੋ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ।

34ਇਸਰਾਏਲੀਆਂ ਦੀ ਸੰਗਤੀ ਭੇਟਾਂ ਤੋਂ, ਮੈਂ ਉਹ ਛਾਤੀ ਜਿਹੜੀ ਲਹਿਰਾਈ ਜਾਂਦੀ ਹੈ ਅਤੇ ਉਹ ਪੱਟ ਜੋ ਪੇਸ਼ ਕੀਤਾ ਗਿਆ ਹੈ, ਲੈ ਲਿਆ ਹੈ ਅਤੇ ਉਹਨਾਂ ਨੂੰ ਹਾਰੋਨ ਜਾਜਕ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਤੋਂ ਸਦਾ ਲਈ ਹਿੱਸਾ ਲੈਣ ਲਈ ਦਿੱਤਾ ਹੈ।’ ”

35ਇਹ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਯਾਹਵੇਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਭੇਟਾਂ ਦਾ ਹਿੱਸਾ ਹੈ। ਜਿਸ ਦਿਨ ਤੋਂ ਉਸਨੇ ਉਨ੍ਹਾਂ ਨੂੰ ਜਾਜਕ ਦੀ ਸੇਵਾ ਲਈ ਯਾਹਵੇਹ ਦੇ ਅੱਗੇ ਪੇਸ਼ ਕੀਤਾ।

36ਜਿਸ ਦਿਨ ਉਹਨਾਂ ਨੂੰ ਮਸਹ ਕੀਤਾ ਗਿਆ ਸੀ, ਉਸ ਦਿਨ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦਾ ਇਹ ਹੱਕ ਠਹਿਰਾਇਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.