34ਇਸਰਾਏਲੀਆਂ ਦੀ ਸੰਗਤੀ ਭੇਟਾਂ ਤੋਂ, ਮੈਂ ਉਹ ਛਾਤੀ ਜਿਹੜੀ ਲਹਿਰਾਈ ਜਾਂਦੀ ਹੈ ਅਤੇ ਉਹ ਪੱਟ ਜੋ ਪੇਸ਼ ਕੀਤਾ ਗਿਆ ਹੈ, ਲੈ ਲਿਆ ਹੈ ਅਤੇ ਉਹਨਾਂ ਨੂੰ ਹਾਰੋਨ ਜਾਜਕ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਤੋਂ ਸਦਾ ਲਈ ਹਿੱਸਾ ਲੈਣ ਲਈ ਦਿੱਤਾ ਹੈ।’ ”
35ਇਹ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਯਾਹਵੇਹ ਨੂੰ ਅੱਗ ਦੁਆਰਾ ਚੜ੍ਹਾਈਆਂ ਗਈਆਂ ਭੇਟਾਂ ਦਾ ਹਿੱਸਾ ਹੈ। ਜਿਸ ਦਿਨ ਤੋਂ ਉਸਨੇ ਉਨ੍ਹਾਂ ਨੂੰ ਜਾਜਕ ਦੀ ਸੇਵਾ ਲਈ ਯਾਹਵੇਹ ਦੇ ਅੱਗੇ ਪੇਸ਼ ਕੀਤਾ।
36ਜਿਸ ਦਿਨ ਉਹਨਾਂ ਨੂੰ ਮਸਹ ਕੀਤਾ ਗਿਆ ਸੀ, ਉਸ ਦਿਨ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦਾ ਇਹ ਹੱਕ ਠਹਿਰਾਇਆ ਗਿਆ।
37ਹੋਮ ਬਲੀ ਦੀ ਭੇਟ, ਅਨਾਜ ਦੀ ਭੇਟ, ਪਾਪ ਬਲੀ, ਦੋਸ਼ ਬਲੀ ਦੀ ਭੇਟ, ਜਾਜਕਾਂ ਨੂੰ ਪਵਿੱਤਰ ਠਹਿਰਾਉਣ ਦੀ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਇਹ ਨਿਯਮ ਹਨ,
38ਜਦ ਯਾਹਵੇਹ ਨੇ ਸੀਨਾਈ ਪਰਬਤ ਦੇ ਉਜਾੜ ਵਿੱਚ ਮੋਸ਼ੇਹ ਨੂੰ ਹੁਕਮ ਦਿੱਤਾ ਕਿ ਇਸਰਾਏਲੀ ਯਾਹਵੇਹ ਲਈ ਕਿਹੜੀਆਂ-ਕਿਹੜੀਆਂ ਭੇਟਾਂ ਚੜ੍ਹਾਉਣ, ਤਦ ਉਸ ਨੇ ਉਨ੍ਹਾਂ ਨੂੰ ਇਹੋ ਬਿਵਸਥਾ ਦਿੱਤੀ ਸੀ।