ਲੇਵਿਆਂ 8

ਫਿਰ ਉਸ ਨੇ ਹਾਰੋਨ ਦੇ ਪੁੱਤਰਾਂ ਨੂੰ ਅੱਗੇ ਲਿਆ ਕੇ, ਉਹਨਾਂ ਨੂੰ ਕੁੜਤੇ ਪਹਿਨਾਏ, ਉਹਨਾਂ ਦੇ ਲੱਕ ਪੇਟੀਆਂ ਨਾਲ ਬੰਨ੍ਹੇ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀਆਂ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Leviticus 8:13 (UKJV) And Moses brought Aaron's sons, and put coats upon them, and girded them with girdles, and put bonnets upon them; as the LORD commanded Moses.

11ਉਸ ਨੇ ਜਗਵੇਦੀ ਉੱਤੇ ਕੁਝ ਤੇਲ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਅਤੇ ਉਸ ਦੇ ਚੁਬੱਚੇ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ।

12ਉਸਨੇ ਹਾਰੋਨ ਦੇ ਸਿਰ ਉੱਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਡੋਲ੍ਹਿਆ ਅਤੇ ਉਸਨੂੰ ਪਵਿੱਤਰ ਕਰਨ ਲਈ ਮਸਹ ਕੀਤਾ।

13ਫਿਰ ਉਸ ਨੇ ਹਾਰੋਨ ਦੇ ਪੁੱਤਰਾਂ ਨੂੰ ਅੱਗੇ ਲਿਆ ਕੇ, ਉਹਨਾਂ ਨੂੰ ਕੁੜਤੇ ਪਹਿਨਾਏ, ਉਹਨਾਂ ਦੇ ਲੱਕ ਪੇਟੀਆਂ ਨਾਲ ਬੰਨ੍ਹੇ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀਆਂ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

14ਫਿਰ ਉਸਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖੇ।

15ਮੋਸ਼ੇਹ ਨੇ ਬਲਦ ਨੂੰ ਵੱਢਿਆ ਅਤੇ ਕੁਝ ਲਹੂ ਲਿਆ ਅਤੇ ਆਪਣੀ ਉਂਗਲੀ ਨਾਲ ਜਗਵੇਦੀ ਨੂੰ ਸ਼ੁੱਧ ਕਰਨ ਲਈ ਜਗਵੇਦੀ ਦੇ ਸਾਰੇ ਸਿੰਗਾਂ ਉੱਤੇ ਲਗਾ ਦਿੱਤਾ। ਉਸਨੇ ਬਾਕੀ ਦਾ ਖੂਨ ਜਗਵੇਦੀ ਦੇ ਨੀਂਹ ਉੱਤੇ ਡੋਲ੍ਹ ਦਿੱਤਾ। ਇਸ ਲਈ ਉਸ ਨੇ ਇਸ ਨੂੰ ਪ੍ਰਾਸਚਿਤ ਕਰਨ ਲਈ ਪਵਿੱਤਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.