ਲੇਵਿਆਂ 8

ਉਸਨੇ ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ।

Leviticus 8:27 (UKJV) And he put all upon Aaron's hands, and upon his sons' hands, and waved them for a wave offering before the LORD.

25ਉਸ ਤੋਂ ਬਾਅਦ ਮੋਸ਼ੇਹ ਨੇ ਭੇਡੂ ਦੀ ਚਰਬੀ, ਚਰਬੀ ਵਾਲੀ ਪੂਛ, ਆਂਦਰਾਂ ਉੱਤੇ ਚਰਬੀ, ਜਿਗਰ ਨੂੰ ਢੱਕਣ ਵਾਲੀ ਝਿੱਲੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ।

26ਉਸਨੇ ਯਾਹਵੇਹ ਦੇ ਅੱਗੇ ਰੱਖੀ ਹੋਈ ਬੇਖਮੀਰੀ ਰੋਟੀ ਦੀ ਟੋਕਰੀ ਵਿੱਚੋਂ ਇੱਕ ਪਤੀਰੀ ਰੋਟੀ ਲਈ। ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ।

27ਉਸਨੇ ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ।

28ਤਦ ਮੋਸ਼ੇਹ ਨੇ ਵਸਤੂਆਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਿਆ ਅਤੇ ਉਹਨਾਂ ਨੂੰ ਹੋਮ ਦੀ ਭੇਟ ਦੇ ਉੱਪਰ ਜਗਵੇਦੀ ਉੱਤੇ ਇੱਕ ਨਿਯਮ ਦੀ ਭੇਟ ਵਜੋਂ, ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ।

29ਮੋਸ਼ੇਹ ਨੇ ਲੇਲੇ ਦੀ ਛਾਤੀ ਨੂੰ ਵੀ ਲੈ ਕੇ ਉਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੋਸ਼ੇਹ ਦਾ ਹਿੱਸਾ ਸੀ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.