2“ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ, ਉਹਨਾਂ ਦੇ ਕੱਪੜੇ, ਮਸਹ ਕਰਨ ਵਾਲਾ ਤੇਲ, ਪਾਪ ਦੀ ਭੇਟ ਲਈ ਬਲਦ, ਦੋ ਭੇਡੂ ਅਤੇ ਬਿਨਾਂ ਖਮੀਰ ਦੀ ਰੋਟੀ ਵਾਲੀ ਟੋਕਰੀ ਨੂੰ ਲੈ,
3ਅਤੇ ਸਾਰੀ ਸਭਾ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠਾ ਕਰ।”
4ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਸਭਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋਈ।
5ਮੋਸ਼ੇਹ ਨੇ ਸਭਾ ਨੂੰ ਕਿਹਾ, “ਇਹ ਉਹੀ ਹੈ ਜੋ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।”
6ਤਦ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਅੱਗੇ ਲਿਆਂਦਾ ਅਤੇ ਉਹਨਾਂ ਨੂੰ ਪਾਣੀ ਨਾਲ ਧੋਤਾ।