ਲੇਵਿਆਂ 8

ਤਦ ਉਸ ਨੇ ਉਹ ਦੇ ਸਿਰ ਉੱਤੇ ਪੱਗੜੀ ਬੰਨ੍ਹ ਕੇ ਪੱਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Leviticus 8:9 (UKJV) And he put the turban upon his head; also upon the turban, even upon his forefront, did he put the golden plate, the holy crown; as the LORD commanded Moses.

7ਉਸ ਨੇ ਹਾਰੋਨ ਨੂੰ ਕੁੜਤਾ ਪਹਿਨਾਇਆ, ਉਸ ਦੇ ਦੁਆਲੇ ਬਸਤਰ ਬੰਨ੍ਹਿਆ, ਉਸ ਨੂੰ ਚੋਗਾ ਪਹਿਨਾਇਆ ਅਤੇ ਉਸ ਉੱਤੇ ਏਫ਼ੋਦ ਪਾ ਦਿੱਤਾ। ਉਸਨੇ ਏਫ਼ੋਦ ਨੂੰ ਸਜਾਵਟੀ ਕਮਰਬੰਦ ਨਾਲ ਵੀ ਬੰਨ੍ਹਿਆ, ਜਿਸ ਨੂੰ ਉਸਨੇ ਆਪਣੇ ਦੁਆਲੇ ਬੰਨ੍ਹਿਆ।

8ਉਸ ਨੇ ਉਸਨੂੰ ਸੀਨੇ ਬੰਦ ਪਹਿਨਾਇਆ ਅਤੇ ਸੀਨੇ ਬੰਦ ਵਿੱਚ ਊਰੀਮ ਅਤੇ ਥੁੰਮੀਮ ਰੱਖਿਆ।

9ਤਦ ਉਸ ਨੇ ਉਹ ਦੇ ਸਿਰ ਉੱਤੇ ਪੱਗੜੀ ਬੰਨ੍ਹ ਕੇ ਪੱਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

10ਤਦ ਮੋਸ਼ੇਹ ਨੇ ਮਸਹ ਕਰਨ ਵਾਲਾ ਤੇਲ ਲਿਆ ਅਤੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਨੂੰ ਪਵਿੱਤਰ ਕੀਤਾ।

11ਉਸ ਨੇ ਜਗਵੇਦੀ ਉੱਤੇ ਕੁਝ ਤੇਲ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਅਤੇ ਉਸ ਦੇ ਚੁਬੱਚੇ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.