5ਮੋਸ਼ੇਹ ਨੇ ਸਭਾ ਨੂੰ ਕਿਹਾ, “ਇਹ ਉਹੀ ਹੈ ਜੋ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।”
6ਤਦ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਅੱਗੇ ਲਿਆਂਦਾ ਅਤੇ ਉਹਨਾਂ ਨੂੰ ਪਾਣੀ ਨਾਲ ਧੋਤਾ।
7ਉਸ ਨੇ ਹਾਰੋਨ ਨੂੰ ਕੁੜਤਾ ਪਹਿਨਾਇਆ, ਉਸ ਦੇ ਦੁਆਲੇ ਬਸਤਰ ਬੰਨ੍ਹਿਆ, ਉਸ ਨੂੰ ਚੋਗਾ ਪਹਿਨਾਇਆ ਅਤੇ ਉਸ ਉੱਤੇ ਏਫ਼ੋਦ ਪਾ ਦਿੱਤਾ। ਉਸਨੇ ਏਫ਼ੋਦ ਨੂੰ ਸਜਾਵਟੀ ਕਮਰਬੰਦ ਨਾਲ ਵੀ ਬੰਨ੍ਹਿਆ, ਜਿਸ ਨੂੰ ਉਸਨੇ ਆਪਣੇ ਦੁਆਲੇ ਬੰਨ੍ਹਿਆ।
8ਉਸ ਨੇ ਉਸਨੂੰ ਸੀਨੇ ਬੰਦ ਪਹਿਨਾਇਆ ਅਤੇ ਸੀਨੇ ਬੰਦ ਵਿੱਚ ਊਰੀਮ ਅਤੇ ਥੁੰਮੀਮ ਰੱਖਿਆ।
9ਤਦ ਉਸ ਨੇ ਉਹ ਦੇ ਸਿਰ ਉੱਤੇ ਪੱਗੜੀ ਬੰਨ੍ਹ ਕੇ ਪੱਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।