ਲੇਵਿਆਂ 9

ਹਾਰੋਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ, ਜਿਵੇਂ ਕਿ ਮੋਸ਼ੇਹ ਨੇ ਹੁਕਮ ਦਿੱਤਾ ਸੀ।

Leviticus 9:21 (UKJV) And the breasts and the right shoulder Aaron waved for a wave offering before the LORD; as Moses commanded.

19ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ,

20ਇਹਨਾਂ ਨੂੰ ਉਹਨਾਂ ਨੇ ਛਾਤੀਆਂ ਉੱਤੇ ਰੱਖਿਆ ਅਤੇ ਫਿਰ ਹਾਰੋਨ ਨੇ ਜਗਵੇਦੀ ਉੱਤੇ ਚਰਬੀ ਨੂੰ ਸਾੜ ਦਿੱਤਾ।

21ਹਾਰੋਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ, ਜਿਵੇਂ ਕਿ ਮੋਸ਼ੇਹ ਨੇ ਹੁਕਮ ਦਿੱਤਾ ਸੀ।

22ਤਦ ਹਾਰੋਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀ ਭੇਟ ਚੜ੍ਹਾ ਕੇ, ਉਹ ਹੇਠਾਂ ਉਤਰਿਆ।

23ਫਿਰ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਵਿੱਚ ਗਏ। ਜਦੋਂ ਉਹ ਬਾਹਰ ਆਏ, ਉਹਨਾਂ ਨੇ ਲੋਕਾਂ ਨੂੰ ਅਸੀਸ ਦਿੱਤੀ; ਅਤੇ ਯਾਹਵੇਹ ਦੀ ਮਹਿਮਾ ਸਾਰੇ ਲੋਕਾਂ ਨੂੰ ਦਿਖਾਈ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.