ਲੇਵਿਆਂ 9

ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ,

Leviticus 9:19 (UKJV) And the fat of the bullock and of the ram, the rump, and that which covers the inwards, and the kidneys, and the lobe above the liver:

17ਉਹ ਅਨਾਜ ਦੀ ਭੇਟ ਵੀ ਲਿਆਇਆ, ਇੱਕ ਮੁੱਠੀ ਭਰ ਲਿਆ ਅਤੇ ਸਵੇਰ ਦੀ ਹੋਮ ਬਲੀ ਨਾਲ ਇਸਨੂੰ ਜਗਵੇਦੀ ਉੱਤੇ ਸਾੜ ਦਿੱਤਾ।

18ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।

19ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ,

20ਇਹਨਾਂ ਨੂੰ ਉਹਨਾਂ ਨੇ ਛਾਤੀਆਂ ਉੱਤੇ ਰੱਖਿਆ ਅਤੇ ਫਿਰ ਹਾਰੋਨ ਨੇ ਜਗਵੇਦੀ ਉੱਤੇ ਚਰਬੀ ਨੂੰ ਸਾੜ ਦਿੱਤਾ।

21ਹਾਰੋਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ, ਜਿਵੇਂ ਕਿ ਮੋਸ਼ੇਹ ਨੇ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.