ਲੇਵਿਆਂ 9

ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।

Leviticus 9:18 (UKJV) He slew also the bullock and the ram for a sacrifice of peace offerings, which was for the people: and Aaron's sons presented unto him the blood, which he sprinkled upon the altar round about,

16ਉਹ ਹੋਮ ਦੀ ਭੇਟ ਲਿਆਇਆ ਅਤੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।

17ਉਹ ਅਨਾਜ ਦੀ ਭੇਟ ਵੀ ਲਿਆਇਆ, ਇੱਕ ਮੁੱਠੀ ਭਰ ਲਿਆ ਅਤੇ ਸਵੇਰ ਦੀ ਹੋਮ ਬਲੀ ਨਾਲ ਇਸਨੂੰ ਜਗਵੇਦੀ ਉੱਤੇ ਸਾੜ ਦਿੱਤਾ।

18ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।

19ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ,

20ਇਹਨਾਂ ਨੂੰ ਉਹਨਾਂ ਨੇ ਛਾਤੀਆਂ ਉੱਤੇ ਰੱਖਿਆ ਅਤੇ ਫਿਰ ਹਾਰੋਨ ਨੇ ਜਗਵੇਦੀ ਉੱਤੇ ਚਰਬੀ ਨੂੰ ਸਾੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.