14ਉਸਨੇ ਆਦਰਾਂ ਅਤੇ ਲੱਤਾਂ ਨੂੰ ਧੋਤਾ ਅਤੇ ਉਹਨਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਪਰ ਸਾੜ ਦਿੱਤਾ।
15ਹਾਰੋਨ ਫਿਰ ਉਹ ਭੇਟ ਲਿਆਇਆ ਜੋ ਲੋਕਾਂ ਲਈ ਸੀ। ਉਸਨੇ ਲੋਕਾਂ ਦੀ ਪਾਪ ਬਲੀ ਲਈ ਬੱਕਰਾ ਲਿਆ ਅਤੇ ਉਸਨੂੰ ਵੱਢਿਆ ਅਤੇ ਉਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਿਵੇਂ ਉਸਨੇ ਪਹਿਲੇ ਬਲੀਦਾਨ ਨਾਲ ਕੀਤਾ ਸੀ।
16ਉਹ ਹੋਮ ਦੀ ਭੇਟ ਲਿਆਇਆ ਅਤੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।
17ਉਹ ਅਨਾਜ ਦੀ ਭੇਟ ਵੀ ਲਿਆਇਆ, ਇੱਕ ਮੁੱਠੀ ਭਰ ਲਿਆ ਅਤੇ ਸਵੇਰ ਦੀ ਹੋਮ ਬਲੀ ਨਾਲ ਇਸਨੂੰ ਜਗਵੇਦੀ ਉੱਤੇ ਸਾੜ ਦਿੱਤਾ।
18ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।