12ਫਿਰ ਉਸਨੇ ਹੋਮ ਦੀ ਭੇਟ ਨੂੰ ਵੱਢ ਦਿੱਤਾ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।
13ਉਹਨਾਂ ਨੇ ਹੋਮ ਦੀ ਭੇਟ ਦੇ ਟੁਕੜੇ-ਟੁਕੜੇ ਕਰਕੇ ਸਿਰ ਸਮੇਤ ਉਸ ਨੂੰ ਸੌਂਪਿਆ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ।
14ਉਸਨੇ ਆਦਰਾਂ ਅਤੇ ਲੱਤਾਂ ਨੂੰ ਧੋਤਾ ਅਤੇ ਉਹਨਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਪਰ ਸਾੜ ਦਿੱਤਾ।
15ਹਾਰੋਨ ਫਿਰ ਉਹ ਭੇਟ ਲਿਆਇਆ ਜੋ ਲੋਕਾਂ ਲਈ ਸੀ। ਉਸਨੇ ਲੋਕਾਂ ਦੀ ਪਾਪ ਬਲੀ ਲਈ ਬੱਕਰਾ ਲਿਆ ਅਤੇ ਉਸਨੂੰ ਵੱਢਿਆ ਅਤੇ ਉਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਿਵੇਂ ਉਸਨੇ ਪਹਿਲੇ ਬਲੀਦਾਨ ਨਾਲ ਕੀਤਾ ਸੀ।
16ਉਹ ਹੋਮ ਦੀ ਭੇਟ ਲਿਆਇਆ ਅਤੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।