9ਜ਼ਕਰਯਾਹ ਨੂੰ ਜਾਜਕਾਈ ਦੀ ਰੀਤ ਦੇ ਅਨੁਸਾਰ ਪਰਚੀ ਦੁਆਰਾ ਚੁਣਿਆ ਗਿਆ, ਜੋ ਉਹ ਪ੍ਰਭੂ ਦੀ ਹੈਕਲ ਵਿੱਚ ਜਾਵੇ ਅਤੇ ਧੂਪ ਧੁਖਾਵੇ।
10ਅਤੇ ਜਦੋਂ ਧੂਪ ਧੁਖੌਣ ਦਾ ਵੇਲਾ ਆਇਆ ਤਾਂ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।
11ਤਦ ਪ੍ਰਭੂ ਦਾ ਇੱਕ ਦੂਤ ਜ਼ਕਰਯਾਹ ਦੇ ਸਾਹਮਣੇ ਪ੍ਰਗਟ ਹੋਇਆ, ਜੋ ਧੂਪ ਵੇਦੀ ਦੇ ਸੱਜੇ ਪਾਸੇ ਖੜ੍ਹਾ ਸੀ।
12ਸਵਰਗਦੂਤ ਨੂੰ ਵੇਖ ਕੇ ਜ਼ਕਰਯਾਹ ਘਬਰਾ ਗਿਆ ਅਤੇ ਡਰ ਗਿਆ।
13ਪਰ ਉਸ ਸਵਰਗਦੂਤ ਨੇ ਉਸ ਨੂੰ ਕਿਹਾ, “ਹੇ ਜ਼ਕਰਯਾਹ, ਨਾ ਡਰ! ਤੇਰੀ ਪ੍ਰਾਰਥਨਾ ਸੁਣ ਲਈ ਗਈ ਹੈ। ਤੇਰੀ ਪਤਨੀ ਏਲਿਜਾਬੇਥ ਇੱਕ ਪੁੱਤਰ ਜਣੇਗੀ। ਤੂੰ ਉਸ ਦਾ ਨਾਮ ਯੋਹਨ ਰੱਖੀ।