38ਮਰਿਯਮ ਨੇ ਕਿਹਾ, “ਮੈਂ ਪ੍ਰਭੂ ਦੀ ਦਾਸੀ ਹਾਂ। ਤੁਹਾਡਾ ਬਚਨ ਮੇਰੇ ਲਈ ਪੂਰਾ ਹੋਵੇ।” ਤਦ ਉਹ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।
39ਉਸ ਵਕਤ ਮਰਿਯਮ ਤਿਆਰ ਹੋ ਗਈ ਅਤੇ ਜਲਦੀ ਨਾਲ ਯਹੂਦਿਯਾ ਦੇ ਪਹਾੜੀ ਦੇਸ਼ ਦੇ ਇੱਕ ਨਗਰ ਨੂੰ ਚੱਲੀ ਗਈ।
40ਉੱਥੇ ਉਸ ਨੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਏਲਿਜਾਬੇਥ ਨੂੰ ਵਧਾਈ ਦਿੱਤੀ।
41ਜਿਵੇਂ ਹੀ ਏਲਿਜਾਬੇਥ ਨੇ ਮਰਿਯਮ ਦੀ ਵਧਾਈ ਬਾਰੇ ਸੁਣਿਆ, ਤਾਂ ਬੱਚਾ ਏਲਿਜਾਬੇਥ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਈ।
42ਉਹ ਉੱਚੀ ਆਵਾਜ਼ ਨਾਲ ਬੋਲੀ, “ਤੂੰ ਸਾਰੀਆਂ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫ਼ਲ!