42ਉਹ ਉੱਚੀ ਆਵਾਜ਼ ਨਾਲ ਬੋਲੀ, “ਤੂੰ ਸਾਰੀਆਂ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫ਼ਲ!
43ਪਰ ਮੇਰੇ ਉੱਤੇ ਇਹ ਕਿਹੋ ਜੀ ਕਿਰਪਾ ਦੀ ਨਿਗਾਹ ਹੋਈ ਹੈ, ਜੋ ਮੇਰੇ ਪ੍ਰਭੂ ਦੀ ਮਾਤਾ ਮੈਨੂੰ ਮਿਲਣ ਆਈ ਹੈ?
44ਵੇਖ, ਜਿਵੇਂ ਹੀ ਤੇਰੀ ਵਧਾਈ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਖੁਸ਼ੀ ਵਿੱਚ ਬੱਚਾ ਮੇਰੀ ਕੁੱਖ ਵਿੱਚ ਉੱਛਲ ਪਿਆ।
45ਧੰਨ ਹੈ ਉਹ, ਜਿਸ ਨੇ ਪ੍ਰਭੂ ਦੁਆਰਾ ਕਹੀਆਂ ਹੋਈਆਂ ਗੱਲਾਂ ਦੇ ਪੂਰੇ ਹੋਣ ਦਾ ਵਿਸ਼ਵਾਸ ਕੀਤਾ ਹੈ!”
46ਅਤੇ ਮਰਿਯਮ ਨੇ ਕਿਹਾ: “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ