56ਲਗਭਗ ਤਿੰਨ ਮਹੀਨੇ ਏਲਿਜਾਬੇਥ ਦੇ ਨਾਲ ਰਹਿ ਕੇ ਮਰਿਯਮ ਆਪਣੇ ਘਰ ਵਾਪਸ ਚਲੀ ਗਈ।
57ਜਦੋਂ ਏਲਿਜਾਬੇਥ ਦੇ ਜਨਣ ਦਾ ਵੇਲਾ ਆਇਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
58ਜਦੋਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਕਿ ਏਲਿਜਾਬੇਥ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ ਤਾਂ ਉਹ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ।
59ਅੱਠਵੇਂ ਦਿਨ ਉਹ ਬੱਚੇ ਦੀ ਸੁੰਨਤ ਲਈ ਇਕੱਠੇ ਹੋਏ ਅਤੇ ਉਹ ਬੱਚੇ ਦਾ ਨਾਮ ਉਸਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ।
60ਪਰ ਬੱਚੇ ਦੀ ਮਾਤਾ ਨੇ ਕਿਹਾ, “ਨਹੀਂ! ਇਸਦਾ ਨਾਮ ਯੋਹਨ ਹੋਵੇਗਾ!”