67ਪਵਿੱਤਰ ਆਤਮਾ ਨਾਲ ਭਰ ਕੇ ਉਸ ਦੇ ਪਿਤਾ ਜ਼ਕਰਯਾਹ ਨੇ ਇਸ ਪ੍ਰਕਾਰ ਭਵਿੱਖਬਾਣੀ ਕੀਤੀ:
68“ਧੰਨ ਹੈ ਪ੍ਰਭੂ, ਇਸਰਾਏਲ ਦੇ ਪਰਮੇਸ਼ਵਰ, ਕਿਉਂਕਿ ਜਿਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਅਤੇ ਉਹਨਾਂ ਨੂੰ ਅਜ਼ਾਦ ਕੀਤਾ।
69ਉਸ ਨੇ ਆਪਣੇ ਸੇਵਕ ਦਾਵੀਦ ਦੇ ਵੰਸ਼ ਵਿੱਚੋਂ ਸਾਡੇ ਲਈ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ,
70(ਜਿਵੇਂ ਉਹਨਾਂ ਨੇ ਪ੍ਰਾਚੀਨ ਕਾਲ ਦੇ ਆਪਣੇ ਪਵਿੱਤਰ ਨਬੀਆਂ ਦੁਆਰਾ ਜ਼ਾਹਰ ਕੀਤਾ),
71ਸਾਡੇ ਦੁਸ਼ਮਣਾਂ ਤੋਂ ਮੁਕਤੀ, ਅਤੇ ਉਹਨਾਂ ਸਾਰਿਆਂ ਦੇ ਹੱਥੋਂ ਜੋ ਸਾਨੂੰ ਨਫ਼ਰਤ ਕਰਦੇ ਹਨ