ਲੂਕਸ 10

ਇੱਕ ਵਾਰ ਇੱਕ ਸ਼ਾਸਤਰੀ ਨੇ ਯਿਸ਼ੂ ਨੂੰ ਉਹਨਾਂ ਦੀ ਪਰਖ ਕਰਨ ਦੇ ਮਕਸਦ ਨਾਲ ਇਹ ਸਵਾਲ ਪੁੱਛਿਆ: “ਗੁਰੂ ਜੀ, ਮੈਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”

Luke 10:25 (UKJV) And, behold, a certain lawyer stood up, and tempted him, saying, Master, what shall I do to inherit eternal life?

23ਫਿਰ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਨਿਜੀ ਤੌਰ ਤੇ ਕਿਹਾ, “ਮੁਬਾਰਕ ਹਨ ਉਹ ਅੱਖਾਂ ਜੋ ਉਹ ਵੇਖ ਰਹੀਆਂ ਹਨ, ਜੋ ਤੁਸੀਂ ਵੇਖ ਰਹੇ ਹੋ।

24ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।”

25ਇੱਕ ਵਾਰ ਇੱਕ ਸ਼ਾਸਤਰੀ ਨੇ ਯਿਸ਼ੂ ਨੂੰ ਉਹਨਾਂ ਦੀ ਪਰਖ ਕਰਨ ਦੇ ਮਕਸਦ ਨਾਲ ਇਹ ਸਵਾਲ ਪੁੱਛਿਆ: “ਗੁਰੂ ਜੀ, ਮੈਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”

26ਯਿਸ਼ੂ ਨੇ ਉਸ ਨੂੰ ਪੁੱਛਿਆ, “ਬਿਵਸਥਾ ਵਿੱਚ ਜੋ ਲਿਖਿਆ ਹੋਇਆ ਹੈ, ਉਸ ਬਾਰੇ ਤੇਰਾ ਕੀ ਕਹਿਣਾ ਹੈ?”

27ਉਸ ਆਦਮੀ ਨੇ ਉੱਤਰ ਦਿੱਤਾ, “ ‘ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.