ਲੂਕਸ 10

ਜਾਓ! ਮੈਂ ਤੁਹਾਨੂੰ ਮੇਮਣਿਆਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ।

Luke 10:3 (UKJV) Go your ways: behold, I send you forth as lambs among wolves.

1ਇਸ ਤੋਂ ਬਾਅਦ, ਪ੍ਰਭੂ ਨੇ ਦੂਸਰੇ ਬਹੱਤਰ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ-ਦੋ ਕਰਕੇ ਉਹਨਾਂ ਨਗਰਾਂ ਅਤੇ ਥਾਵਾਂ ਤੇ ਆਪਣੇ ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲੇ ਸੀ।

2ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫ਼ਸਲ ਪੱਕੀ ਹੋਈ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰਾਂ ਨੂੰ ਭੇਜੇ।”

3ਜਾਓ! ਮੈਂ ਤੁਹਾਨੂੰ ਮੇਮਣਿਆਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ।

4ਆਪਣੇ ਨਾਲ ਨਾ ਤਾਂ ਪੈਸਾ, ਨਾ ਝੋਲਾ ਅਤੇ ਨਾ ਹੀ ਜੁੱਤੇ ਲੈ ਕੇ ਜਾਣਾ। ਰਾਹ ਵਿੱਚ ਕਿਸੇ ਦੀ ਸੁੱਖ-ਸਾਂਦ ਪੁੱਛਣ ਤੇ ਆਪਣਾ ਸਮਾਂ ਨਾ ਬਤੀਤ ਕਰੋ।

5“ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਦਾਖਲ ਹੋਵੋ, ਤੁਹਾਡੇ ਪਹਿਲੇ ਸ਼ਬਦ ਇਹ ਹੋਣੇ ਚਾਹੀਦੇ ਹਨ, ‘ਇਸ ਘਰ ਵਿੱਚ ਸ਼ਾਂਤੀ ਬਣੀ ਰਹੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.