ਲੂਕਸ 10

ਜੇ ਉਹ ਲੋਕ ਜੋ ਉੱਥੇ ਰਹਿੰਦੇ ਹਨ ਸ਼ਾਂਤੀਪੂਰਣ ਹੋਣਗੇ, ਤਾਂ ਸ਼ਾਤੀ ਉਹਨਾਂ ਤੇ ਬਣੀ ਰਹੇਗੀ, ਨਹੀਂ ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਪਰਿਵਾਰ ਦੇ ਸ਼ਾਂਤੀ ਨੂੰ ਚਾਉਣ ਵਾਲੇ ਹੋਣ, ਤਾਂ ਤੁਹਾਡੀ ਸ਼ਾਂਤੀ ਉਹਨਾਂ ਨਾਲ ਰਹੇਗੀ। ਜੇਕਰ ਉਹ ਚਾਉਣ ਵਾਲੇ ਨਹੀਂ ਹੈ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ।

Luke 10:6 (UKJV) And if the son of peace be there, your peace shall rest upon it: if not, it shall turn to you again.

4ਆਪਣੇ ਨਾਲ ਨਾ ਤਾਂ ਪੈਸਾ, ਨਾ ਝੋਲਾ ਅਤੇ ਨਾ ਹੀ ਜੁੱਤੇ ਲੈ ਕੇ ਜਾਣਾ। ਰਾਹ ਵਿੱਚ ਕਿਸੇ ਦੀ ਸੁੱਖ-ਸਾਂਦ ਪੁੱਛਣ ਤੇ ਆਪਣਾ ਸਮਾਂ ਨਾ ਬਤੀਤ ਕਰੋ।

5“ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਦਾਖਲ ਹੋਵੋ, ਤੁਹਾਡੇ ਪਹਿਲੇ ਸ਼ਬਦ ਇਹ ਹੋਣੇ ਚਾਹੀਦੇ ਹਨ, ‘ਇਸ ਘਰ ਵਿੱਚ ਸ਼ਾਂਤੀ ਬਣੀ ਰਹੇ।’

6ਜੇ ਉਹ ਲੋਕ ਜੋ ਉੱਥੇ ਰਹਿੰਦੇ ਹਨ ਸ਼ਾਂਤੀਪੂਰਣ ਹੋਣਗੇ, ਤਾਂ ਸ਼ਾਤੀ ਉਹਨਾਂ ਤੇ ਬਣੀ ਰਹੇਗੀ, ਨਹੀਂ ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਪਰਿਵਾਰ ਦੇ ਸ਼ਾਂਤੀ ਨੂੰ ਚਾਉਣ ਵਾਲੇ ਹੋਣ, ਤਾਂ ਤੁਹਾਡੀ ਸ਼ਾਂਤੀ ਉਹਨਾਂ ਨਾਲ ਰਹੇਗੀ। ਜੇਕਰ ਉਹ ਚਾਉਣ ਵਾਲੇ ਨਹੀਂ ਹੈ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ।

7ਅਤੇ ਉੱਥੇ ਹੀ ਠਹਿਰੋ। ਜੋ ਕੁਝ ਤੁਹਾਨੂੰ ਖਾਣ-ਪੀਣ ਲਈ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਇੱਕ ਘਰ ਵਿੱਚੋਂ ਨਿੱਕਲ ਕੇ ਦੂਜੇ ਘਰ ਦੇ ਮਹਿਮਾਨ ਨਾ ਬਣੀਓ।

8“ਜਦੋਂ ਤੁਸੀਂ ਕਿਸੇ ਨਗਰ ਵਿੱਚ ਵੜਦੇ ਹੋ ਅਤੇ ਲੋਕ ਤੁਹਾਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਤਾਂ ਜੋ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ, ਉਹ ਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.