12ਜਾਂ ਜੇ ਉਹ ਅੰਡਾ ਮੰਗੇ ਤਾਂ ਉਸ ਨੂੰ ਬਿੱਛੂ ਦੇਵੇ?
13ਜਦੋਂ ਤੁਸੀਂ ਬੁਰੇ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਪਵਿੱਤਰ ਆਤਮਾ ਨਹੀਂ ਦੇਵੇਗਾ?”
14ਇੱਕ ਦਿਨ ਯਿਸ਼ੂ ਇੱਕ ਗੂੰਗੇ ਮਨੁੱਖ ਦੇ ਵਿੱਚੋਂ ਭੂਤ ਕੱਢ ਰਹੇ ਸਨ। ਜਿਵੇਂ ਹੀ ਭੂਤ ਬਾਹਰ ਆਇਆ, ਉਹ ਜਿਹੜਾ ਗੂੰਗਾ ਸੀ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ। ਭੀੜ ਇਹ ਸਭ ਵੇਖ ਕੇ ਹੈਰਾਨ ਰਹਿ ਗਈ।
15ਪਰ ਕੁਝ ਲੋਕਾਂ ਨੇ ਕਿਹਾ, “ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
16ਕੁਝ ਹੋਰਾਂ ਨੇ ਯਿਸ਼ੂ ਨੂੰ ਪਰਖਣ ਲਈ ਉਹਨਾਂ ਤੋਂ ਇੱਕ ਚਿੰਨ੍ਹ ਦੀ ਮੰਗ ਕੀਤੀ।