10ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
11“ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਉਸ ਨੂੰ ਸੱਪ ਦਿੰਦਾ ਹੈ?
12ਜਾਂ ਜੇ ਉਹ ਅੰਡਾ ਮੰਗੇ ਤਾਂ ਉਸ ਨੂੰ ਬਿੱਛੂ ਦੇਵੇ?
13ਜਦੋਂ ਤੁਸੀਂ ਬੁਰੇ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਪਵਿੱਤਰ ਆਤਮਾ ਨਹੀਂ ਦੇਵੇਗਾ?”
14ਇੱਕ ਦਿਨ ਯਿਸ਼ੂ ਇੱਕ ਗੂੰਗੇ ਮਨੁੱਖ ਦੇ ਵਿੱਚੋਂ ਭੂਤ ਕੱਢ ਰਹੇ ਸਨ। ਜਿਵੇਂ ਹੀ ਭੂਤ ਬਾਹਰ ਆਇਆ, ਉਹ ਜਿਹੜਾ ਗੂੰਗਾ ਸੀ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ। ਭੀੜ ਇਹ ਸਭ ਵੇਖ ਕੇ ਹੈਰਾਨ ਰਹਿ ਗਈ।