ਲੂਕਸ 11

“ਹਾਏ ਤੁਹਾਡੇ ਉੱਤੇ ਕਿਉਂ ਜੋ ਤੁਸੀਂ ਉਹਨਾਂ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਹੋ ਜਿਨ੍ਹਾਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ।

Luke 11:47 (UKJV) Woe unto you! for all of you build the sepulchers of the prophets, and your fathers killed them.

45ਇੱਕ ਸ਼ਾਸਤਰੀ ਨੇ ਕਿਹਾ, “ਗੁਰੂ ਜੀ, ਇਹ ਗੱਲਾਂ ਕਹਿ ਕੇ ਤਾਂ ਤੁਸੀਂ ਸਾਡੀ ਵੀ ਬੇਇੱਜ਼ਤੀ ਕਰਦੇ ਹੋ।”

46ਯਿਸ਼ੂ ਨੇ ਸ਼ਾਸਤਰੀਆਂ ਨੂੰ ਜਵਾਬ ਦਿੱਤਾ, “ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਲੋਕਾਂ ਉੱਤੇ ਨਿਯਮਾਂ ਦਾ ਬੋਝ ਪਾਉਂਦੇ ਹੋ, ਜਿਸ ਨੂੰ ਚੁੱਕਣਾ ਔਖਾ ਹੁੰਦਾ ਹੈ, ਅਤੇ ਤੁਸੀਂ ਆਪ ਉਹਨਾਂ ਦੀ ਮਦਦ ਲਈ ਆਪਣੀ ਉਂਗਲ ਤੱਕ ਨਹੀਂ ਹਿਲਾਉਂਦੇ।

47“ਹਾਏ ਤੁਹਾਡੇ ਉੱਤੇ ਕਿਉਂ ਜੋ ਤੁਸੀਂ ਉਹਨਾਂ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਹੋ ਜਿਨ੍ਹਾਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ।

48ਤੁਸੀਂ ਆਪ ਮੰਨਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕੰਮਾਂ ਨੂੰ ਸਵੀਕਾਰ ਕਰਦੇ ਹੋ, ਉਹਨਾਂ ਨੇ ਨਬੀਆਂ ਦਾ ਕਤਲ ਕੀਤਾ ਅਤੇ ਤੁਸੀਂ ਉਹਨਾਂ ਲਈ ਕਬਰਾਂ ਬਣਾਉਂਦੇ ਹੋ।

49ਇਸੇ ਕਰਕੇ ਪਰਮੇਸ਼ਵਰ ਆਪਣੀ ਬੁੱਧ ਵਿੱਚ ਇਹ ਕਹਿੰਦੇ ਹਨ: ‘ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਣਗੇ ਅਤੇ ਕਈਆਂ ਉੱਤੇ ਜ਼ੁਲਮ ਕਰਨਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.