44“ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਉਹਨਾਂ ਲੁਕਿਆਂ ਹੋਇਆ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕ ਅਣਜਾਣੇ ਵਿੱਚ ਤੁਰਦੇ ਹਨ।”
45ਇੱਕ ਸ਼ਾਸਤਰੀ ਨੇ ਕਿਹਾ, “ਗੁਰੂ ਜੀ, ਇਹ ਗੱਲਾਂ ਕਹਿ ਕੇ ਤਾਂ ਤੁਸੀਂ ਸਾਡੀ ਵੀ ਬੇਇੱਜ਼ਤੀ ਕਰਦੇ ਹੋ।”
46ਯਿਸ਼ੂ ਨੇ ਸ਼ਾਸਤਰੀਆਂ ਨੂੰ ਜਵਾਬ ਦਿੱਤਾ, “ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਲੋਕਾਂ ਉੱਤੇ ਨਿਯਮਾਂ ਦਾ ਬੋਝ ਪਾਉਂਦੇ ਹੋ, ਜਿਸ ਨੂੰ ਚੁੱਕਣਾ ਔਖਾ ਹੁੰਦਾ ਹੈ, ਅਤੇ ਤੁਸੀਂ ਆਪ ਉਹਨਾਂ ਦੀ ਮਦਦ ਲਈ ਆਪਣੀ ਉਂਗਲ ਤੱਕ ਨਹੀਂ ਹਿਲਾਉਂਦੇ।
47“ਹਾਏ ਤੁਹਾਡੇ ਉੱਤੇ ਕਿਉਂ ਜੋ ਤੁਸੀਂ ਉਹਨਾਂ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਹੋ ਜਿਨ੍ਹਾਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ।
48ਤੁਸੀਂ ਆਪ ਮੰਨਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕੰਮਾਂ ਨੂੰ ਸਵੀਕਾਰ ਕਰਦੇ ਹੋ, ਉਹਨਾਂ ਨੇ ਨਬੀਆਂ ਦਾ ਕਤਲ ਕੀਤਾ ਅਤੇ ਤੁਸੀਂ ਉਹਨਾਂ ਲਈ ਕਬਰਾਂ ਬਣਾਉਂਦੇ ਹੋ।