ਲੂਕਸ 11

ਅਤੇ ਮੰਨ ਲਓ ਉਹ ਅੰਦਰੋਂ ਉੱਤਰ ਦੇਵੇ, ਮੈਨੂੰ ਕਸ਼ਟ ਨਾ ਦੇ! ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਸੌ ਰਹੇ ਹਨ। ਹੁਣ ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।

Luke 11:7 (UKJV) And he from within shall answer and say, Trouble me not: the door is now shut, and my children are with me in bed; I cannot rise and give you.

5ਯਿਸ਼ੂ ਨੇ ਉਹਨਾਂ ਨੂੰ ਅੱਗੇ ਕਿਹਾ, ਮੰਨ ਲਓ ਤੁਹਾਡਾ ਇੱਕ ਦੋਸਤ ਹੈ, ਅਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਬੇਨਤੀ ਕਰੋ, ਦੋਸਤ ਮੈਨੂੰ ਤਿੰਨ ਰੋਟੀਆਂ ਉਧਾਰ ਦੇ;

6ਕਿਉਂਕਿ ਮੇਰਾ ਇੱਕ ਦੋਸਤ ਸਫ਼ਰ ਕਰਕੇ ਆਇਆ ਹੈ ਅਤੇ ਮੇਰੇ ਕੋਲ ਉਸ ਦੇ ਖਾਣ-ਪੀਣ ਲਈ ਕੁਝ ਵੀ ਨਹੀਂ ਹੈ।

7ਅਤੇ ਮੰਨ ਲਓ ਉਹ ਅੰਦਰੋਂ ਉੱਤਰ ਦੇਵੇ, ਮੈਨੂੰ ਕਸ਼ਟ ਨਾ ਦੇ! ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਸੌ ਰਹੇ ਹਨ। ਹੁਣ ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।

8ਮੈਂ ਜੋ ਕਹਿ ਰਿਹਾ ਹਾਂ ਉਸ ਨੂੰ ਸਮਝੋ: ਹਾਲਾਂਕਿ ਉਹ ਉੱਠ ਕੇ ਤੁਹਾਨੂੰ ਦੋਸਤੀ ਕਰਕੇ ਰੋਟੀ ਨਾ ਦੇਵੇ, ਫਿਰ ਵੀ ਤੁਹਾਡੀ ਬਾਰ-ਬਾਰ ਬੇਨਤੀ ਕਰਨ ਦੇ ਕਾਰਨ ਉਹ ਜ਼ਰੂਰ ਉੱਠੇਗਾ ਅਤੇ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਦੇਵੇਗਾ।

9ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ: “ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.