4ਸਾਡੇ ਪਾਪ ਸਾਨੂੰ ਮਾਫ਼ ਕਰੋ, ਅਸੀਂ ਵੀ ਉਹਨਾਂ ਨੂੰ ਮਾਫ਼ ਕਰਦੇ ਹਾਂ, ਜੋ ਸਾਡੇ ਵਿਰੁੱਧ ਪਾਪ ਕਰਦੇ ਹਨ। ਅਤੇ ਸਾਨੂੰ ਪਰੀਖਿਆ ਵਿੱਚ ਨਾ ਪਾਓ।’ ”
5ਯਿਸ਼ੂ ਨੇ ਉਹਨਾਂ ਨੂੰ ਅੱਗੇ ਕਿਹਾ, ਮੰਨ ਲਓ ਤੁਹਾਡਾ ਇੱਕ ਦੋਸਤ ਹੈ, ਅਤੇ ਤੁਸੀਂ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਬੇਨਤੀ ਕਰੋ, ਦੋਸਤ ਮੈਨੂੰ ਤਿੰਨ ਰੋਟੀਆਂ ਉਧਾਰ ਦੇ;
6ਕਿਉਂਕਿ ਮੇਰਾ ਇੱਕ ਦੋਸਤ ਸਫ਼ਰ ਕਰਕੇ ਆਇਆ ਹੈ ਅਤੇ ਮੇਰੇ ਕੋਲ ਉਸ ਦੇ ਖਾਣ-ਪੀਣ ਲਈ ਕੁਝ ਵੀ ਨਹੀਂ ਹੈ।
7ਅਤੇ ਮੰਨ ਲਓ ਉਹ ਅੰਦਰੋਂ ਉੱਤਰ ਦੇਵੇ, ਮੈਨੂੰ ਕਸ਼ਟ ਨਾ ਦੇ! ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਸੌ ਰਹੇ ਹਨ। ਹੁਣ ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ।
8ਮੈਂ ਜੋ ਕਹਿ ਰਿਹਾ ਹਾਂ ਉਸ ਨੂੰ ਸਮਝੋ: ਹਾਲਾਂਕਿ ਉਹ ਉੱਠ ਕੇ ਤੁਹਾਨੂੰ ਦੋਸਤੀ ਕਰਕੇ ਰੋਟੀ ਨਾ ਦੇਵੇ, ਫਿਰ ਵੀ ਤੁਹਾਡੀ ਬਾਰ-ਬਾਰ ਬੇਨਤੀ ਕਰਨ ਦੇ ਕਾਰਨ ਉਹ ਜ਼ਰੂਰ ਉੱਠੇਗਾ ਅਤੇ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਦੇਵੇਗਾ।