ਲੂਕਸ 12

ਉਸ ਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’

Luke 12:17 (UKJV) And he thought within himself, saying, What shall I do, because I have no room where to bestow my fruits?

15ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।”

16ਅਤੇ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: “ਕਿਸੇ ਅਮੀਰ ਆਦਮੀ ਦੀ ਜ਼ਮੀਨ ਵਿੱਚ ਬਹੁਤ ਫ਼ਸਲ ਹੋਈ।

17ਉਸ ਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’

18“ਫਿਰ ਉਸ ਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ।

19ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, “ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰ; ਖਾ, ਪੀ ਅਤੇ ਆਨੰਦ ਮਨਾ।” ’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.