ਲੂਕਸ 12

ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, “ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰ; ਖਾ, ਪੀ ਅਤੇ ਆਨੰਦ ਮਨਾ।” ’

Luke 12:19 (UKJV) And I will say to my soul, Soul, you have much goods laid up for many years; take yours ease, eat, drink, and be merry.

17ਉਸ ਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’

18“ਫਿਰ ਉਸ ਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ।

19ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, “ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰ; ਖਾ, ਪੀ ਅਤੇ ਆਨੰਦ ਮਨਾ।” ’

20“ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੇਰੇ ਪ੍ਰਾਣ ਤੇਰੇ ਤੋਂ ਮੰਗੇ ਜਾਣਗੇ। ਫਿਰ ਜੋ ਤੂੰ ਇਹ ਸਭ ਆਪਣੇ ਲਈ ਇਕੱਠਾ ਕੀਤਾ ਹੈ, ਉਹ ਕਿਸ ਦਾ ਹੋਵੇਗਾ?’

21“ਉਸ ਨਾਲ ਇਸੇ ਤਰ੍ਹਾਂ ਹੋਵੇਗਾ ਜੋ ਕੋਈ ਇਸ ਤਰ੍ਹਾਂ ਆਪਣੇ ਲਈ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਪਰ ਉਹ ਪਰਮੇਸ਼ਵਰ ਦੀ ਨਿਗਾਹ ਵਿੱਚ ਅਮੀਰ ਨਹੀਂ ਹੁੰਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.