33ਆਪਣੀ ਜਾਇਦਾਦ ਵੇਚ ਕੇ ਉਹ ਪੈਸੇ ਗ਼ਰੀਬਾਂ ਨੂੰ ਵੰਡ ਦਿਓ। ਆਪਣੇ ਲਈ ਅਜਿਹਾ ਧਨ ਇਕੱਠਾ ਕਰੋ ਜਿਸ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਸਵਰਗ ਵਿੱਚ ਇੱਕ ਖਜ਼ਾਨਾ ਹੈ ਜੋ ਕਦੇ ਨਾਸ ਨਹੀਂ ਹੋਵੇਗਾ, ਜਿੱਥੇ ਕੋਈ ਚੋਰ ਨੇੜੇ ਨਹੀਂ ਆਵੇਗਾ ਅਤੇ ਨਾ ਹੀ ਕੋਈ ਕੀੜਾ ਉਸ ਨੂੰ ਵਿਗਾੜੇਗਾ।
34ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਹੋਵੇਗਾ।
35“ਸੇਵਾ ਲਈ ਤਿਆਰ ਹੋਵੋ ਅਤੇ ਆਪਣੇ ਦੀਵੇ ਬਾਲ ਕੇ ਰੱਖੋ,
36ਉਹਨਾਂ ਨੌਕਰਾਂ ਵਾਂਗ ਜੋ ਆਪਣੇ ਮਾਲਕ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਵਿਆਹ ਤੋਂ ਵਾਪਸ ਪਰਤਦਾ ਹੈ ਤਾਂ ਜੋ ਜਦੋਂ ਉਹ ਆਵੇ ਅਤੇ ਦਰਵਾਜ਼ਾ ਖੜਕਾਵੇ ਤਾਂ ਉਹ ਤੁਰੰਤ ਉਸ ਲਈ ਦਰਵਾਜ਼ਾ ਖੋਲ੍ਹ ਸਕਣ।
37ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਵੇਖਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮਾਲਕ ਸੇਵਾ ਕਰਨ ਲਈ ਆਪ ਨੌਕਰ ਦੇ ਕੱਪੜੇ ਪਾਏਗਾ ਅਤੇ ਉਹਨਾਂ ਨੂੰ ਮੇਜ਼ ਤੇ ਬਿਠਾਵੇਗਾ ਅਤੇ ਉਹਨਾਂ ਦੀ ਉਡੀਕ ਕਰੇਂਗਾ।