ਲੂਕਸ 12

ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਅਧਿਕਾਰੀ ਠਹਿਰਾਵੇਗਾ।

Luke 12:44 (UKJV) Truthfully I say unto you, that he will make him ruler over all that he has.

42ਪ੍ਰਭੂ ਨੇ ਉੱਤਰ ਦਿੱਤਾ, “ਤਾਂ ਫਿਰ ਉਹ ਵਫ਼ਾਦਾਰ ਅਤੇ ਸਮਝਦਾਰ ਪ੍ਰਬੰਧਕ ਕੌਣ ਹੈ ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਨੂੰ ਸਹੀ ਸਮੇਂ ਤੇ ਉਹਨਾਂ ਦਾ ਭੋਜਨ ਭੱਤਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ?

43ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਵਾਪਸ ਆਉਣ ਤੇ ਅਜਿਹਾ ਕਰਦਿਆਂ ਵੇਖਦਾ ਹੈ।

44ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਅਧਿਕਾਰੀ ਠਹਿਰਾਵੇਗਾ।

45ਪਰ ਮੰਨ ਲਓ ਜੇ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲੈ ਰਿਹਾ ਹੈ,’ ਅਤੇ ਫਿਰ ਉਹ ਦੂਜੇ ਨੌਕਰਾਂ ਆਦਮੀਆਂ ਅਤੇ ਔਰਤਾਂ ਨੂੰ ਕੁੱਟਣ ਲੱਗੇ ਅਤੇ ਖਾ-ਪੀ ਕੇ ਅਤੇ ਸ਼ਰਾਬੀ ਹੋ ਜਾਵੇ।

46ਉਸ ਨੌਕਰ ਦਾ ਮਾਲਕ ਅਜਿਹੇ ਦਿਨ ਆਵੇਗਾ ਜਦੋਂ ਉਸ ਨੂੰ ਉਸ ਦੀ ਉਮੀਦ ਨਹੀਂ ਹੋਵੇਗੀ ਅਤੇ ਉਸ ਵੇਲੇ ਜਿਸ ਬਾਰੇ ਉਸ ਨੂੰ ਪਤਾ ਨਹੀਂ ਹੋਵੇਗਾ। ਮਾਲਕ ਉਸ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸ ਦੀ ਗਿਣਤੀ ਅਵਿਸ਼ਵਾਸੀਆਂ ਵਿੱਚ ਕਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.