ਲੂਕਸ 12

ਪਰ ਜਿਸ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਸਜ਼ਾ ਦੇ ਯੋਗ ਅਪਰਾਧ ਕੀਤਾ ਹੈ, ਉਸ ਨੂੰ ਘੱਟ ਸਜ਼ਾ ਮਿਲੇਗੀ। ਹਰੇਕ ਤੋਂ ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।

Luke 12:48 (UKJV) But he that knew not, and did commit things worthy of stripes, shall be beaten with few stripes. For unto whomsoever much is given, of him shall be much required: and to whom men have committed much, of him they will ask the more.

46ਉਸ ਨੌਕਰ ਦਾ ਮਾਲਕ ਅਜਿਹੇ ਦਿਨ ਆਵੇਗਾ ਜਦੋਂ ਉਸ ਨੂੰ ਉਸ ਦੀ ਉਮੀਦ ਨਹੀਂ ਹੋਵੇਗੀ ਅਤੇ ਉਸ ਵੇਲੇ ਜਿਸ ਬਾਰੇ ਉਸ ਨੂੰ ਪਤਾ ਨਹੀਂ ਹੋਵੇਗਾ। ਮਾਲਕ ਉਸ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸ ਦੀ ਗਿਣਤੀ ਅਵਿਸ਼ਵਾਸੀਆਂ ਵਿੱਚ ਕਰ ਦੇਵੇਗਾ।

47“ਜਿਹੜਾ ਨੌਕਰ ਮਾਲਕ ਦੀ ਇੱਛਾ ਨੂੰ ਜਾਣਦਾ ਹੈ ਪਰ ਉਸ ਲਈ ਤਿਆਰ ਨਹੀਂ ਹੈ ਜਾਂ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਉਸ ਨੂੰ ਬਹੁਤ ਸਾਰੀਆਂ ਸੱਟਾਂ ਮਾਰੀਆ ਜਾਣਗੀਆਂ ਸਜ਼ਾ ਦਿੱਤੀ ਜਾਵੇਗੀ।

48ਪਰ ਜਿਸ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਸਜ਼ਾ ਦੇ ਯੋਗ ਅਪਰਾਧ ਕੀਤਾ ਹੈ, ਉਸ ਨੂੰ ਘੱਟ ਸਜ਼ਾ ਮਿਲੇਗੀ। ਹਰੇਕ ਤੋਂ ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।

49“ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ!

50ਪਰ ਮੈਂ ਅਜੇ ਦੁੱਖ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਇੱਕ ਭਾਰੀ ਬੋਝ ਹੇਠ ਹਾਂ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.