ਲੂਕਸ 12

ਪਰ ਮੈਂ ਅਜੇ ਦੁੱਖ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਇੱਕ ਭਾਰੀ ਬੋਝ ਹੇਠ ਹਾਂ!

Luke 12:50 (UKJV) But I have a baptism to be baptized with; and how am I straitened till it be accomplished!

48ਪਰ ਜਿਸ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਸਜ਼ਾ ਦੇ ਯੋਗ ਅਪਰਾਧ ਕੀਤਾ ਹੈ, ਉਸ ਨੂੰ ਘੱਟ ਸਜ਼ਾ ਮਿਲੇਗੀ। ਹਰੇਕ ਤੋਂ ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।

49“ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ!

50ਪਰ ਮੈਂ ਅਜੇ ਦੁੱਖ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਇੱਕ ਭਾਰੀ ਬੋਝ ਹੇਠ ਹਾਂ!

51ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਸ਼ਾਂਤੀ ਨਹੀਂ ਪਰ ਫੁੱਟ ਲੈ ਕੇ ਆਇਆ ਹਾਂ।

52ਹੁਣ ਤੋਂ, ਪਰਿਵਾਰ ਦੇ ਪੰਜਾਂ ਮੈਂਬਰਾਂ ਵਿੱਚ ਵੰਡ ਹੋਵੇਗੀ, ਤਿੰਨ ਦੋ ਦੇ ਵਿਰੁੱਧ ਅਤੇ ਦੋ ਤਿੰਨ ਦੇ ਵਿਰੁੱਧ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.