ਲੂਕਸ 12

ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਸ਼ਾਂਤੀ ਨਹੀਂ ਪਰ ਫੁੱਟ ਲੈ ਕੇ ਆਇਆ ਹਾਂ।

Luke 12:51 (UKJV) Suppose all of you that I am come to give peace on earth? I tell you, Nay; but rather division:

49“ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ!

50ਪਰ ਮੈਂ ਅਜੇ ਦੁੱਖ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਇੱਕ ਭਾਰੀ ਬੋਝ ਹੇਠ ਹਾਂ!

51ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਸ਼ਾਂਤੀ ਨਹੀਂ ਪਰ ਫੁੱਟ ਲੈ ਕੇ ਆਇਆ ਹਾਂ।

52ਹੁਣ ਤੋਂ, ਪਰਿਵਾਰ ਦੇ ਪੰਜਾਂ ਮੈਂਬਰਾਂ ਵਿੱਚ ਵੰਡ ਹੋਵੇਗੀ, ਤਿੰਨ ਦੋ ਦੇ ਵਿਰੁੱਧ ਅਤੇ ਦੋ ਤਿੰਨ ਦੇ ਵਿਰੁੱਧ ਹੋਣਗੇ।

53ਉਹ ਵੱਖਰੇ ਹੋਣਗੇ, ਪਿਤਾ ਨੂੰ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਨੂੰ ਪਿਤਾ ਦੇ ਵਿਰੁੱਧ, ਮਾਂ ਨੂੰ ਧੀ ਦੇ ਵਿਰੁੱਧ ਅਤੇ ਧੀ ਨੂੰ ਮਾਂ ਦੇ ਵਿਰੁੱਧ, ਸੱਸ ਨੂੰ ਨੂੰਹ ਦੇ ਵਿਰੁੱਧ ਅਤੇ ਨੂੰਹ ਨੂੰ ਸੱਸ ਦੇ ਵਿਰੁੱਧ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.