16“ਬਿਵਸਥਾ ਅਤੇ ਨਬੀਆਂ ਦਾ ਪ੍ਰਚਾਰ ਯੋਹਨ ਤੀਕ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਵਿੱਚ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ।
17ਸਵਰਗ ਅਤੇ ਧਰਤੀ ਦਾ ਅਲੋਪ ਹੋਣਾ ਆਸਾਨ ਹੈ ਇਸ ਦੀ ਬਜਾਏ ਕਿ ਬਿਵਸਥਾ ਦਾ ਇੱਕ ਵੀ ਬਿੰਦੂ ਬੇਕਾਰ ਸਾਬਤ ਹੋਵੇ।
18“ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਵਿਭਚਾਰ ਕਰਦਾ ਹੈ ਅਤੇ ਜਿਹੜਾ ਆਦਮੀ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰੇ ਸੋ ਉਹ ਵੀ ਵਿਭਚਾਰ ਕਰਦਾ ਹੈ।”
19“ਇੱਕ ਅਮੀਰ ਆਦਮੀ ਸੀ ਜੋ ਬੈਂਗਣੀ ਅਰਥਾਤ ਜੋ ਹਮੇਸ਼ਾ ਮਹਿੰਗੇ ਅਤੇ ਚੰਗੇ ਕੱਪੜੇ ਪਾਉਂਦਾ ਸੀ ਅਤੇ ਉਹ ਹਰ ਰੋਜ਼ ਐਸ਼-ਅਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ।
20ਉਸ ਦੇ ਦਰਵਾਜ਼ੇ ਤੇ ਲਾਜ਼ਰ ਨਾਮ ਦਾ ਇੱਕ ਭਿਖਾਰੀ ਪਿਆ ਹੁੰਦਾ ਸੀ ਜਿਸ ਦਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ।