27“ਉਸ ਨੇ ਜਵਾਬ ਦਿੱਤਾ, ‘ਹੇ ਪਿਤਾ ਜੀ, ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਰਿਵਾਰ ਕੋਲ ਭੇਜੋ,
28ਮੇਰੇ ਪੰਜ ਭਰਾ ਹਨ। ਉਹ ਉਹਨਾਂ ਨੂੰ ਚੇਤਾਵਨੀ ਦੇਵੇ ਤਾਂ ਜੋ ਉਹ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ।’
29“ਅਬਰਾਹਾਮ ਨੇ ਉੱਤਰ ਦਿੱਤਾ, ‘ਉਹਨਾਂ ਕੋਲ ਮੋਸ਼ੇਹ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਹਨਾਂ ਦੀ ਸੁਣਨ।’
30“ਉਸ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ, ਪਰ ਜੇ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਆਪਣੇ ਪਾਪਾਂ ਤੋਂ ਮਨ ਫਿਰੋਣਗੇ।’
31“ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੋਸ਼ੇਹ ਅਤੇ ਨਬੀਆਂ ਦੇ ਲਿਖਤ ਹੁਕਮਾਂਂ ਦੀ ਪਾਲਣਾ ਨਹੀਂ ਕਰਦੇ ਤਾਂ ਚਾਹੇ ਕੋਈ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠੇ ਤਾਂ ਵੀ ਉਹ ਯਕੀਨ ਨਹੀਂ ਕਰਨਗੇ।’ ”