26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਉਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।’
27“ਉਸ ਨੇ ਜਵਾਬ ਦਿੱਤਾ, ‘ਹੇ ਪਿਤਾ ਜੀ, ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਰਿਵਾਰ ਕੋਲ ਭੇਜੋ,
28ਮੇਰੇ ਪੰਜ ਭਰਾ ਹਨ। ਉਹ ਉਹਨਾਂ ਨੂੰ ਚੇਤਾਵਨੀ ਦੇਵੇ ਤਾਂ ਜੋ ਉਹ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ।’
29“ਅਬਰਾਹਾਮ ਨੇ ਉੱਤਰ ਦਿੱਤਾ, ‘ਉਹਨਾਂ ਕੋਲ ਮੋਸ਼ੇਹ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਹਨਾਂ ਦੀ ਸੁਣਨ।’
30“ਉਸ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ, ਪਰ ਜੇ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਆਪਣੇ ਪਾਪਾਂ ਤੋਂ ਮਨ ਫਿਰੋਣਗੇ।’