ਲੂਕਸ 19

ਇਸ ਲਈ ਉਸ ਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’

Luke 19:13 (UKJV) And he called his ten servants, and delivered them ten pounds, and said unto them, Occupy till I come.

11ਜਦੋਂ ਉਹ ਇਹ ਸੁਣ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ ਕਿਉਂਕਿ ਉਹ ਯੇਰੂਸ਼ਲੇਮ ਦੇ ਨੇੜੇ ਸੀ ਅਤੇ ਲੋਕਾਂ ਨੇ ਸੋਚਿਆ ਕਿ ਪਰਮੇਸ਼ਵਰ ਦਾ ਰਾਜ ਜਲਦੀ ਆਵੇਗਾ।

12ਉਸ ਨੇ ਕਿਹਾ: “ਇੱਕ ਨੇਕ ਆਦਮੀ ਆਪਣੇ ਆਪ ਨੂੰ ਰਾਜਾ ਬਣਾਉਣ ਲਈ ਅਤੇ ਫਿਰ ਵਾਪਸ ਆਉਣ ਲਈ ਇੱਕ ਦੂਰ ਦੇਸ਼ ਗਿਆ।

13ਇਸ ਲਈ ਉਸ ਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’

14“ਪਰ ਉਸ ਦੀ ਪਰਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸ ਦੇ ਮਗਰੋਂ ਸੇਵਕਾਂ ਦੁਆਰਾ ਸੰਦੇਸ਼ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’

15“ਜਦੋਂ ਉਹ ਰਾਜਾ ਬਣ ਕੇ ਘਰ ਪਰਤਿਆ। ਤਦ ਉਸ ਨੇ ਉਹਨਾਂ ਨੌਕਰਾਂ ਨੂੰ ਸੱਦਿਆ ਤਾਂ ਜੋ ਉਹ ਜਾਣੇ ਕਿ ਜੋ ਪੈਸੇ ਉਸ ਨੇ ਉਹਨਾਂ ਨੂੰ ਦਿੱਤੇ ਸਨ, ਉਸ ਨਾਲ ਉਹਨਾਂ ਨੇ ਕੀ ਕਮਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.