21ਜਨਮ ਦੇ ਅੱਠਵੇਂ ਦਿਨ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਉਸ ਸਮੇਂ ਬੱਚੇ ਦਾ ਨਾਮ ਯਿਸ਼ੂ ਰੱਖਿਆ ਗਿਆ, ਉਹੀ ਨਾਮ ਜੋ ਮਰਿਯਮ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਹੀ ਸਵਰਗਦੂਤ ਦੁਆਰਾ ਦੱਸਿਆ ਗਿਆ ਸੀ।
22ਜਦੋਂ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਮਰਿਯਮ ਅਤੇ ਯੋਸੇਫ਼ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ, ਉਹ ਬੱਚੇ ਨੂੰ ਯੇਰੂਸ਼ਲੇਮ ਲਿਆਏ ਕਿ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕੀਤਾ ਜਾਵੇ।
23ਜਿਵੇਂ ਕੀ ਬਿਵਸਥਾ ਦਾ ਆਦੇਸ਼ ਹੈ, “ਹਰ ਇੱਕ ਜੇਠਾ ਪੁੱਤਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ।”
24ਅਤੇ ਪ੍ਰਭੂ ਦੇ ਬਿਵਸਥਾ ਦੀ ਆਗਿਆ ਦੇ ਅਨੁਸਾਰ: “ਇੱਕ ਜੋੜਾ ਘੁੱਗੀਆਂ ਦਾ ਜਾਂ ਕਬੂਤਰਾਂ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਈ ਜਾਵੇ।”
25ਯੇਰੂਸ਼ਲੇਮ ਵਿੱਚ ਸ਼ਿਮਓਨ ਨਾਮਕ ਇੱਕ ਵਿਅਕਤੀ ਸੀ। ਉਹ ਧਰਮੀ ਅਤੇ ਸ਼ਰਧਾਲੂ ਸੀ। ਉਹ ਇਸਰਾਏਲ ਦੀ ਸ਼ਾਂਤੀ ਅਤੇ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਦੇ ਉੱਤੇ ਸੀ।