ਲੂਕਸ 2

ਅਤੇ ਪ੍ਰਭੂ ਦੇ ਬਿਵਸਥਾ ਦੀ ਆਗਿਆ ਦੇ ਅਨੁਸਾਰ: “ਇੱਕ ਜੋੜਾ ਘੁੱਗੀਆਂ ਦਾ ਜਾਂ ਕਬੂਤਰਾਂ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਈ ਜਾਵੇ।”

Luke 2:24 (UKJV) And to offer a sacrifice according to that which is said in the law of the Lord, A pair of turtledoves, or two young pigeons.

22ਜਦੋਂ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਮਰਿਯਮ ਅਤੇ ਯੋਸੇਫ਼ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ, ਉਹ ਬੱਚੇ ਨੂੰ ਯੇਰੂਸ਼ਲੇਮ ਲਿਆਏ ਕਿ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕੀਤਾ ਜਾਵੇ।

23ਜਿਵੇਂ ਕੀ ਬਿਵਸਥਾ ਦਾ ਆਦੇਸ਼ ਹੈ, “ਹਰ ਇੱਕ ਜੇਠਾ ਪੁੱਤਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ।”

24ਅਤੇ ਪ੍ਰਭੂ ਦੇ ਬਿਵਸਥਾ ਦੀ ਆਗਿਆ ਦੇ ਅਨੁਸਾਰ: “ਇੱਕ ਜੋੜਾ ਘੁੱਗੀਆਂ ਦਾ ਜਾਂ ਕਬੂਤਰਾਂ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਈ ਜਾਵੇ।”

25ਯੇਰੂਸ਼ਲੇਮ ਵਿੱਚ ਸ਼ਿਮਓਨ ਨਾਮਕ ਇੱਕ ਵਿਅਕਤੀ ਸੀ। ਉਹ ਧਰਮੀ ਅਤੇ ਸ਼ਰਧਾਲੂ ਸੀ। ਉਹ ਇਸਰਾਏਲ ਦੀ ਸ਼ਾਂਤੀ ਅਤੇ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਦੇ ਉੱਤੇ ਸੀ।

26ਪਵਿੱਤਰ ਆਤਮਾ ਦੇ ਦੁਆਰਾ ਉਸ ਉੱਤੇ ਇਹ ਪ੍ਰਗਟ ਹੋਇਆ ਕਿ ਪ੍ਰਭੂ ਦੇ ਮਸੀਹ ਨੂੰ ਵੇਖੇ ਬਿਨਾਂ ਉਸ ਦੀ ਮੌਤ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.