ਲੂਕਸ 2

ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਸ਼ਿਮਓਨ ਹੈਕਲ ਦੇ ਵਿਹੜੇ ਵਿੱਚ ਆਇਆ। ਉਸ ਸਮੇਂ ਮਰਿਯਮ ਅਤੇ ਯੋਸੇਫ਼ ਨੇ ਬਿਵਸਥਾ ਦੁਆਰਾ ਨਿਰਧਾਰਤ ਵਿਧੀ ਨੂੰ ਪੂਰਾ ਕਰਨ ਲਈ ਬਾਲਕ ਯਿਸ਼ੂ ਦੇ ਨਾਲ ਉੱਥੇ ਪਰਵੇਸ਼ ਕੀਤਾ।

Luke 2:27 (UKJV) And he came by the Spirit into the temple: and when the parents brought in the child Jesus, to do for him after the custom of the law,

25ਯੇਰੂਸ਼ਲੇਮ ਵਿੱਚ ਸ਼ਿਮਓਨ ਨਾਮਕ ਇੱਕ ਵਿਅਕਤੀ ਸੀ। ਉਹ ਧਰਮੀ ਅਤੇ ਸ਼ਰਧਾਲੂ ਸੀ। ਉਹ ਇਸਰਾਏਲ ਦੀ ਸ਼ਾਂਤੀ ਅਤੇ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਦੇ ਉੱਤੇ ਸੀ।

26ਪਵਿੱਤਰ ਆਤਮਾ ਦੇ ਦੁਆਰਾ ਉਸ ਉੱਤੇ ਇਹ ਪ੍ਰਗਟ ਹੋਇਆ ਕਿ ਪ੍ਰਭੂ ਦੇ ਮਸੀਹ ਨੂੰ ਵੇਖੇ ਬਿਨਾਂ ਉਸ ਦੀ ਮੌਤ ਨਹੀਂ ਹੋਵੇਗੀ।

27ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਸ਼ਿਮਓਨ ਹੈਕਲ ਦੇ ਵਿਹੜੇ ਵਿੱਚ ਆਇਆ। ਉਸ ਸਮੇਂ ਮਰਿਯਮ ਅਤੇ ਯੋਸੇਫ਼ ਨੇ ਬਿਵਸਥਾ ਦੁਆਰਾ ਨਿਰਧਾਰਤ ਵਿਧੀ ਨੂੰ ਪੂਰਾ ਕਰਨ ਲਈ ਬਾਲਕ ਯਿਸ਼ੂ ਦੇ ਨਾਲ ਉੱਥੇ ਪਰਵੇਸ਼ ਕੀਤਾ।

28ਬਾਲਕ ਯਿਸ਼ੂ ਨੂੰ ਵੇਖ ਕੇ ਸ਼ਿਮਓਨ ਨੇ ਉਸ ਨੂੰ ਗੋਦ ਵਿੱਚ ਲੈ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਿਹਾ:

29“ਸਰਵ-ਸ਼ਕਤੀਮਾਨ ਪ੍ਰਭੂ, ਜਿਵੇਂ ਤੁਸੀਂ ਵਾਅਦਾ ਕੀਤਾ ਹੈ, ਹੁਣ ਆਪਣੇ ਸੇਵਕ ਨੂੰ ਸ਼ਾਂਤੀ ਵਿੱਚ ਵਿਦਾ ਕਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.