1ਉਹਨਾਂ ਦਿਨਾਂ ਵਿੱਚ ਰੋਮੀ ਰਾਜੇ ਕੈਸਰ ਔਗੁਸਤਾਸ ਨੇ ਇੱਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਰੋਮ ਦੇਸ਼ ਵਿੱਚ ਜਨਗਣਨਾ ਕੀਤੀ ਜਾਵੇ।
2ਇਹ ਸੀਰੀਆ ਰਾਜ ਉੱਤੇ ਰਾਜਪਾਲ ਕੁਰੀਨੀਉਸ ਦੇ ਰਾਜ ਵਿੱਚ ਪਹਿਲੀ ਜਨਗਣਨਾ ਸੀ।
3ਸਾਰੇ ਨਾਗਰਿਕ ਆਪਣੇ ਨਾਮ ਦਰਜ ਕਰਵਾਉਣ ਲਈ ਆਪਣੇ-ਆਪਣੇ ਜਨਮ ਸਥਾਨ ਨੂੰ ਜਾਣ ਲੱਗੇ।
4ਯੋਸੇਫ਼ ਦਾਵੀਦ ਦੇ ਵੰਸ਼ ਵਿੱਚੋਂ ਸੀ, ਇਸ ਲਈ ਉਹ ਗਲੀਲ ਪ੍ਰਦੇਸ਼ ਦੇ ਨਾਜ਼ਰੇਥ ਨਗਰ ਤੋਂ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਅਰਥਾਤ ਦਾਵੀਦ ਦੇ ਨਗਰ ਗਿਆ।
5ਉਹ ਵੀ ਆਪਣੀ ਮੰਗੇਤਰ ਮਰਿਯਮ ਦੇ ਨਾਲ ਜੋ ਗਰਭਵਤੀ ਸੀ ਆਪਣੇ ਨਾਮ ਦਰਜ ਕਰਾਉਣ ਲਈ ਉੱਥੇ ਗਿਆ।