3ਸਾਰੇ ਨਾਗਰਿਕ ਆਪਣੇ ਨਾਮ ਦਰਜ ਕਰਵਾਉਣ ਲਈ ਆਪਣੇ-ਆਪਣੇ ਜਨਮ ਸਥਾਨ ਨੂੰ ਜਾਣ ਲੱਗੇ।
4ਯੋਸੇਫ਼ ਦਾਵੀਦ ਦੇ ਵੰਸ਼ ਵਿੱਚੋਂ ਸੀ, ਇਸ ਲਈ ਉਹ ਗਲੀਲ ਪ੍ਰਦੇਸ਼ ਦੇ ਨਾਜ਼ਰੇਥ ਨਗਰ ਤੋਂ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਅਰਥਾਤ ਦਾਵੀਦ ਦੇ ਨਗਰ ਗਿਆ।
5ਉਹ ਵੀ ਆਪਣੀ ਮੰਗੇਤਰ ਮਰਿਯਮ ਦੇ ਨਾਲ ਜੋ ਗਰਭਵਤੀ ਸੀ ਆਪਣੇ ਨਾਮ ਦਰਜ ਕਰਾਉਣ ਲਈ ਉੱਥੇ ਗਿਆ।
6ਬੇਥਲੇਹੇਮ ਵਿੱਚ ਹੀ ਮਰਿਯਮ ਦੇ ਜਨਣ ਦੇ ਦਿਨ ਪੂਰੇ ਹੋ ਗਏ
7ਅਤੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਮਰਿਯਮ ਨੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂਕਿ ਯਾਤਰੀ ਨਿਵਾਸ ਵਿੱਚ ਉਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ।