34ਤਦ ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਲਕ ਦੀ ਮਾਤਾ ਮਰਿਯਮ ਨੂੰ ਕਿਹਾ: “ਇਹ ਬੱਚਾ ਇਸਰਾਏਲ ਵਿੱਚ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੈ ਅਤੇ ਇਹ ਇੱਕ ਚਿੰਨ੍ਹ ਹੋਵੇਗਾ ਜਿਸ ਦੇ ਕਾਰਨ ਬਹੁਤ ਸਾਰੇ ਇਸ ਦੇ ਵਿਰੁੱਧ ਗੱਲਾਂ ਕਰਨਗੇ,
35ਇਹ ਤਲਵਾਰ ਤੁਹਾਡੇ ਪ੍ਰਾਣ ਨੂੰ ਆਰ-ਪਾਰ ਵਿੰਨ੍ਹ ਦੇਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪ੍ਰਗਟ ਹੋ ਜਾਣ।”
36ਹੰਨਾ ਨਾਮਕ ਇੱਕ ਨਬੀ ਸੀ, ਜੋ ਆਸ਼ੇਰ ਖ਼ਾਨਦਾਨ ਦੇ ਫਨੁਏਲ ਨਾਮਕ ਵਿਅਕਤੀ ਦੀ ਧੀ ਸੀ। ਉਹ ਬਹੁਤ ਬੁੱਢੀ ਸੀ ਅਤੇ ਵਿਆਹ ਦੇ ਬਾਅਦ ਪਤੀ ਦੇ ਨਾਲ ਸਿਰਫ ਸੱਤ ਸਾਲ ਰਹਿ ਕੇ ਵਿਧਵਾ ਹੋ ਗਈ ਸੀ।
37ਇਸ ਸਮੇਂ ਉਸ ਦੀ ਉਮਰ ਚੁਰਾਸੀ ਸਾਲ ਸੀ। ਉਸ ਨੇ ਹੈਕਲ ਕਦੇ ਨਹੀਂ ਛੱਡਿਆ ਅਤੇ ਉਹ ਦਿਨ-ਰਾਤ ਵਰਤ ਅਤੇ ਪ੍ਰਾਰਥਨਾ ਕਰਦੀ ਹੋਈ ਪਰਮੇਸ਼ਵਰ ਦੀ ਉਪਾਸਨਾ ਵਿੱਚ ਲੀਨ ਰਹਿੰਦੀ ਸੀ।
38ਉਸੇ ਵੇਲੇ ਉਹਨਾਂ ਦੇ ਕੋਲ ਆ ਕੇ ਹੰਨਾ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਾਰਿਆਂ ਨਾਲ ਇਸ ਬਾਲਕ ਬਾਰੇ ਗੱਲ ਕੀਤੀ ਜੋ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।